ਕਿ ਤਾਰਾਂ
ਗੀਤ ਵੀ ਲਿਖ ਲੈਂਦੀਆਂ ਹਨ
ਕਲਮਾਂ
ਗਾਉਣ ਜੋਗੀਆਂ ਵੀ ਹੁੰਦੀਆਂ ਹਨ
ਪੇਟਿੰਗ ਨੂੰ
ਨੱਚਣਾ ਨਚਾਉਂਣਾ ਵੀ ਆਉਂਦਾ ਹੁੰਦਾ ਹੈ
ਤੇਰੀ ਤੋਰ
ਅਰਸ਼ ਨੂੰ ਵੀ ਝੂਲਣ ਲਾ ਸਕਦੀ ਹੈ
ਜਵਾਲਾ ਵੀ ਤੇਰੀ ਹੀ ਹਿੱਕ ਦੀ ਦੇਣ ਹੈ
ਬਰਫੀਲੇ ਪਹਾੜਾਂ ਨੂੰ
ਤੇਰਾ ਹੁਸਨ ਸਤਰਾਂ ਨੂੰ
ਜ਼ਿੰਦਗੀ ਵੀ ਬਖ਼ਸ਼ ਸਕਦਾ ਹੈ
ਸ਼ਬਦਾਂ ਚ ਭਰੀਆਂ ਤੇਰੀਆਂ ਮਹਿਕਾਂ
ਇਤਿਹਾਸ ਵੀ ਸਿਰਜ ਸਕਦੀਆਂ ਹਨ
ਤਾਰਿਆਂ ਨੂੰ ਤੂੰ
ਤਲੀਆਂ ਤੇ ਵੀ ਨਚਾ ਸਕਦੀ ਏਂ
ਪੌਣਾਂ ਨੂੰ ਸਰੂਰ ਵੀ ਵੰਡ ਸਕਦੀ ਏਂ
ਆਪਣੇ ਜਿਸਮ ਦੀਆਂ ਸੁਗੰਧੀਆਂ ਚੋਂ
ਮੈਂ ਪਹਿਲੀ ਵਾਰ ਸੁਣਿਆ ਸੀ