ਕਹਿ ਦਿਓ ਹਵਾ ਨੂੰ ਛੂਹ ਕੇ ਨਾ ਲੰਘੇ
ਕਹਿ ਦਿਓ ਹਵਾ ਨੂੰ,
ਛੂਹ ਕੇ ਨਾ ਲੰਘੇ ਸਾਨੂੰ।
ਕੰਨ ’ਚ ਸੁਣਾਵੇ ਨਾ,
ਪੈਗਾਮ ਛੱਡੇ ਸੱਜਣਾ।
ਹੁਣ ਘੱਲੀ ਜਾਂਦਾ ਏ,
ਸੁਨੇਹੜੇ ਹਵਾਵਾਂ ਹੱਥੀਂ।
ਉਹਦੇ ਲਾਏ ਲਾਰਿਆਂ,
ਨਾ ਦਿਲ ਪਿੱਛੇ ਲੱਗਣਾ।
ਲਫ਼ਜ਼ਾਂ ਨਾ ਸੂਈ ਮਾਰੇ,
ਭਰੇ ਸਾਡੇ ਜ਼ਖ਼ਮਾਂ ਤੇ।
ਕੱਚਿਆਂ ਅੰਗੂਰਾਂ ’ਚੋਂ,
ਕਚਲਹੂ ਵੀ ਨਹੀਂ ਵਗਣਾ।
ਕੱਚਿਆਂ ਦੀ ਯਾਰੀ,
ਅੱਗੇ ਜਿੰਦ ਸਾਡੀ ਹਾਰੀ।
ਪੀੜਾ ਬੜੀ ਨਿਆਰੀ,
ਸਰਬ ਆਹ ਵੀ ਨਾ ਕੱਢਣਾ।
ਕੁੱਖਾਂ ਲਈ ਕੈਂਚੀਆਂ,
ਰੁੱਖਾਂ ਲਈ ਜਿੱਥੇ ਦਾਤਰਾਂ।
ਘਰ ਕੁਦਰਤ ਪ੍ਰੇਮੀਆਂ,
ਪੈਰ ਵੀ ਨਾ ਰੱਖਣਾ।
ਆਖ ਦੇਵੀਂ ਫਿਰ ਵੀ ਜੇ,
ਚਾਹੁੰਦਾ ਸਾਨੂੰ ਮਿਲਣਾ ਉਹ।
ਆ ਜਾਵੇ ਜੇ ਸੰਗ ਸਾਡੇ,
ਜਪੁਜੀ ਸਾਹਿਬ ਜੱਪਣਾ।