ਕਹਿਣ ਦਾ ਕੀ ਏ

ਇਹ ਅਹਿਸਾਸ ਦਾ ਹੋਣਾਂ

ਵੀ ਕੋਈ ਹੋਣਾ ਏ?

ਤੂੰ ਹੋਵੇਂ.... ਤਾਂ ਮੰਨਾਂ

ਮੇਰਾ ਰੋਣਾਂ.....

ਰੋਣਾਂ ਕੀ ਏ?

ਤੂੰ ਵੀ ਰੋਵੇਂ..... ਤਾਂ ਮੰਨਾਂ

ਅੱਖ ਦਾ ਕੀ

ਡੁੱਲ੍ਹ ਜਾਂਦੀ

ਦਿਲ ਰੋਵੇ..... ਤਾਂ ਮੰਨਾਂ

ਕਹਿਣ ਦਾ ਕੀ

ਸਾਹ ਆਖ ਦਿਆਂ?

ਤੂੰ ਸਾਹ ਮੰਨੇ.... ਤਾਂ ਮੰਨਾਂ

ਮਨਾਉਣ ਦੇ ਲਈ

ਮੰਨਣਾ ਪੈਂਦੈ

ਤੂੰ ਮੰਨੇ ਮੈਂ..... ਤਾਂ ਮੰਨਾਂ।

📝 ਸੋਧ ਲਈ ਭੇਜੋ