ਕਿਹੜੀ ਅੱਗ 'ਚੋਂ ਉਡ ਕੇ

ਕਿਹੜੀ ਅੱਗ 'ਚੋਂ ਉਡ ਕੇ ਆਇਆ। 

ਮੇਰੇ ਤੱਕ ਇਹ ਇਕ ਚੰਗਿਆੜਾ।

ਬਾਹਰ ਵੱਲ ਖੁਲ੍ਹਦੀ ਬਾਰੀ ਦਾ,

ਘਰ ਤੋਂ ਬਾਹਰ ਕੈਸਾ ਰਿਸ਼ਤਾ।

ਅੱਖਾਂ ਦੇ ਵਿਚ ਧੁੰਦ ਹੈ ਛਾਈ,

ਪਲਕਾਂ ਤੇ ਹੈ ਜੰਮਿਆ ਕੋਹਰਾ।

ਦੁੱਖ ਸਦੀਵੀ ਸੱਚ ਹੈ ਤਾਂ ਫ਼ਿਰ,

ਖ਼ੁਸ਼ੀ ਹੈ ਕੇਵਲ ਇਕ ਛਲਾਵਾ।

ਕਦੀ ਤਾਂ ਮੇਰੇ ਘਰ ਵੀ ਆਵੇ, 

ਨਿੱਘੀ ਧੁੱਪ ਦਾ ਕੋਈ ਟੁਕੜਾ।

📝 ਸੋਧ ਲਈ ਭੇਜੋ