ਕਹਿੰਦੇ ਨੇ ਪੁੱਤਰ ਜੇ ਪਿਉ ਦੇ ਮੋਢਿਆਂ ਤੇ ਜਾਵੇ
ਤਾਂ ਉਸ ਤੋਂ ਵੱਡਾ ਕੋਈ ਭਾਰ ਨਹੀਂ
ਪਰ ਕਿਉਂ ਨਹੀਂ ਸਮਝਦੇ
ਪੁੱਤ ਲਈ ਵੀ ਪਿਉ ਦੇ ਜਨਾਜ਼ੇ ਨੂੰ ਮੋਢਾ ਦੇਣਾ ਸੌਖਾ ਨਹੀਂ
ਜਿਸ ਦੀ ਉਂਗਲੀ ਫੜ ਕੇ ਤੁਰਨਾ ਸਿੱਖਿਆ
ਜਿਸ ਦੇ ਸਿਰ ਤੇ ਛਾਲਾਂ ਮਾਰੀਆਂ
ਜਿਸ ਦੇ ਸਿਰ ਤੇ ਦੁਨੀਆਂ ਨੂੰ ਟਿੱਚ ਕਰਕੇ ਨਾ ਸਮਝਿਆ
ਕਿਵੇਂ ਉਸ ਨੂੰ ਚੁੱਪਚਾਪ ਪਿਆ ਦੇਖਿਆ
ਸ਼ਾਤ ਅਡੋਲ
ਦਿਲ ਵਾਰ ਵਾਰ ਕਹਿੰਦਾ ਹੈ ਬਾਪੂ ਕੁਝ ਤਾਂ ਬੋਲ
ਪਰ ਨਹੀਂ ਬੋਲਦਾ ਬਾਪੂ
ਜਾ ਚੁੱਕਾ ਹੈ ਇਸ ਬੋਲਣ ਤੇ ਸੁਣਨ ਤੋਂ ਦੂਰ
ਉਸ ਬਾਪੂ ਦੀ ਚਿਤਾ ਨੂੰ ਅਗਨੀ ਦੇਣਾ
ਜਿਸ ਨੇ ਤੁਹਾਨੂੰ ਜ਼ਿੰਦਗੀ ਦਿੱਤੀ
ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ