ਕੇਸ ਕਿੱਥੇ ਲਾਵਾਂ

ਕੇਸ ਕਿੱਥੇ ਲਾਵਾਂ?

ਜੋ ਤੂੰ ਕੀਤੀ ਬੇਵਫ਼ਾਈ ਆ ।

ਕਚਹਿਰੀ ਲਿਖਤਾਂ ਮੰਗਦੀ ਏ,

ਥਾਣੇ ਸਬੂਤ ਮੰਗਦੇ ਨੇ ।

ਕਰਦੇ ਸੀ ਜੋ ਸਜਦੇ,

ਤੈਨੂੰ ਤੇ ਮੈਨੂੰ ਵੇਖ ਕੇ ।

ਵਿਗੜੇ ਹਾਲਾਤ ਵੇਖ ਕੇ,

ਕਰ ਮਜ਼ਾਕ ਲੰਘਦੇ ਨੇ ।

ਚੁੱਪ ਵੱਟਣਾ ਚਾਹੇ,

ਮੇਰੀ ਮਜ਼ਬੂਰੀ ਏ ਸੱਜਣਾ ।

ਤਰਸ ਖਾਵਣ ਲੱਗੇ ਮੈਥੋਂ,

ਮੇਰੇ ਹਾਲਾਤ ਸੰਗਦੇ ਨੇ ।

ਕਰ ਉਸ ਰਜ਼ਾ ਨੂੰ  ਸਜਦਾ,

ਕੀਤਾ ਹੈ ਤਾਂ ਪਰਦਾ ।

ਹਾਲਾਤ ਦਿੱਤੇ ਤੇਰੇ ਸੱਜਣਾ,

ਅਸਾਂ ਨੂੰ  ਛਿੱਕੇ ਟੰਗਦੇ ਨੇ ।

ਤੇ, ਬੇਜ਼ਮੀਰੇ ਥੋੜੀ ਹਾਂ, ਜੋ

ਤੇਰੇ ਮਰਨੇ ਦੀ ਸੁੱਖ ਮੰਗੀਏ ।

ਸਰਬ ਮਰਜੀਵੜੀ ਸੱਜਣਾ,

ਰਹੇ ਆਪਣੇ ਹੀ ਡੰਗਦੇ ਨੇ ।

📝 ਸੋਧ ਲਈ ਭੇਜੋ