ਝੱਖੜ ਜ਼ਿਮੀਂ ਦੀ ਟਹਿਣ ਤੇ ਝੁੱਲਿਆ,
ਕੇਸਰ ਚੜ੍ਹੇ ਦਰਿਆ ਜਿਉਂ ਖੁੱਲ੍ਹਿਆ।
ਕਿਵੇਂ ਸੂਫ਼ੀਆਂ ਨਾਲ ਲਟਕੰਦੜਾ
ਆਇਆ ਸ਼ਹਿਰ ਪਟਿਆਲੇ ਤੂੰ ਬੁੱਲ੍ਹਿਆ ?
ਵਾਰਿਸ ਸ਼ਾਹ ਦੇ ਵਿਰਦ ਨੂੰ ਪਾਲਦਾ
ਤੂੰ ਤਾਂ ਦੇਸ ਪੰਜਾਬ ਵਿਚ ਹੁੱਲਿਆ !
ਕੇਸਰ ਸਾਈਂ ਦੇ ਗਜ਼ਬ 'ਤੇ ਹੱਸਦਾ
ਡਾਢੇ ਜ਼ਿਮੀਂ-ਅਸਮਾਨ ਨੂੰ ਭੁੱਲਿਆ।
ਆਦਮ ਕੂਕਦਾ : “ਤੈਂਡੀ ਤਕਸੀਰ ਅੱਲਾ,
ਤੈਂਡਾ ਰੋਹ ਇਸ ਖ਼ਾਕ ਵਿਚ ਰੁੱਲਿਆ।”
ਬਾਜ਼ ਆ ਜਾ ਅਰਸ਼ ਦੇ ਮਾਲਕਾ
ਤੈਥੋਂ ਰਾਜ਼ ਜ਼ਮੀਨ ਦਾ ਭੁੱਲਿਆ।
ਹੱਦਾਂ ਤੋਂ ਮੁਨਕਰ ਹੁੰਦਿਆਂ ਸੂਰਜਾਂ
ਦੇਖਿਆ 'ਚਾਨਚਕ ਕਾਫ਼ਲਾ ਰੁੱਲਿਆ।