ਖੱਚ ਨੇ ਸੱਚ ਲੁਕਾ ਲੈਂਦੇ ਨੇ ਜਿਹੜੇ

ਖੱਚ ਨੇ ਸੱਚ ਲੁਕਾ ਲੈਂਦੇ ਨੇ ਜਿਹੜੇ 

ਜੀਭਾਂ ਵੇਚ ਕੇ ਖਾ ਲੈਂਦੇ ਨੇ ਜਿਹੜੇ

ਨਿੱਕੇ ਨੇ ਉਹ ਨਿੱਕੀ ਨਿੱਕੀ ਗੱਲ ਨੂੰ

ਐਵੇਂ ਦਿਲ ਤੇ ਲਾ ਲੈਂਦੇ ਨੇ ਜਿਹੜੇ

ਫੁੱਲ ਬਣਦੇ ਨੇ ਉਹਨਾਂ ਦੇ ਮਿਸਰੇ

ਰੱਜਵੀਂ ਰੱਤ ਪਿਆ ਲੈਂਦੇ ਨੇ ਜਿਹੜੇ

ਹੋ ਜਾਂਦੇ ਨੇ ਅੰਨ੍ਹਿਆਂ ਤੋਂ ਵੀ ਭੈੜੇ 

ਸ਼ੱਕ ਦਾ ਸੁਰਮਾ ਪਾ ਲੈਂਦੇ ਨੇ ਜਿਹੜੇ

ਚੰਗੇ ਰਹਿੰਦੇ ਆਪਣੇ ਆਪ ਨੂੰ ਆਪਣੇ 

ਬਹਿ ਕੇ ਦੁੱਖ ਸੁਣਾ ਲੈਂਦੇ ਨੇ ਜਿਹੜੇ

ਥਾਂ ਥਾਂ ਡਿੱਗਦੇ ਵੇਖੇ ਨੇ ਮੈਂ ਸਿਰ ਤੋਂ 

ਵੱਡੀਆਂ ਪੰਡਾਂ ਚਾ ਲੈਂਦੇ ਨੇ ਜਿਹੜੇ

ਰੋਂਦੇ ਵੇਖੇ ਕੱਲਿਆਂ ਬਹਿ ਬਹਿ ‘ਸੰਧੂ’

ਬਹੁਤੇ ਯਾਰ ਬਣਾ ਲੈਂਦੇ ਨੇ ਜਿਹੜੇ

📝 ਸੋਧ ਲਈ ਭੇਜੋ