ਖ਼ੈਰ ਫਕਰ ਦਾ ਉਨ੍ਹਾਂ ਨੂੰ ਮਿਲਯਾ

ਖ਼ੈਰ ਫਕਰ ਦਾ ਉਨ੍ਹਾਂ ਨੂੰ ਮਿਲਯਾ, ਜਿਨ੍ਹਾਂ ਅਪਣੀ ਖੁਦੀ ਗਵਾਈ ।

ਤੇ ਹਰ ਯਕ ਦੇ ਵਿਚ ਹਰਿ ਨੂੰ ਵੇਖਣ, ਹੋਰ ਖਾਹਿਸ਼ ਉਨ੍ਹਾਂ ਨ ਪਾਈ ।

ਹਰ ਯਕ ਕਦਮ ਅਗੇਰੇ ਕਰਦੇ, ਜਿਨ੍ਹਾਂ ਪਾਕ ਮੁਹਬਤ ਪਾਈ ।

ਸੰਤਰੇਣ ਉਹ ਫਿਰਨ ਖੁਸ਼ਹਾਲੀ, ਜਿਨ੍ਹਾਂ ਮਸਤੀ ਅਸਲੀ ਪਾਈ ।

📝 ਸੋਧ ਲਈ ਭੇਜੋ