ਖ਼ੈਰ ਤਾਂ ਹੈ?

ਹਾਏ.......!

ਇਹ ਕਾਤਿਲ ਅੱਖਾਂ

ਮਾਸੂਮੀਅਤ!

ਬੇਬਾਕ ਬੁੱਲ੍ਹਾਂ ਤੇ

ਚੁੱਪ?

ਕੀ ਗੱਲ?

ਖ਼ੈਰ ਤਾਂ ਹੈ?

ਇਹ ਅੰਦਰ

ਸ਼ੋਰ ਕੀ ਐ?

ਰੁਕੀਂ..!

ਇਹ ਖੋਖਲੇਪਣ ਦੀ

ਅਵਾਜ਼ ਕਿਵੇਂ?

ਤੇਰੇ ਅੰਦਰ

ਹੋਰ ਕੀ ਐ?

ਕੀ ਗੱਲ?

ਖ਼ੈਰ ਤਾਂ ਹੈ?

ਕੋਈ ਗਮ ਐ?

ਦੁੱਖ ਐ?

ਜਾਂ ਬਹੁ..... ਤਾ

ਚਾਹੁਣ ਵਾਲਾ ਸੀ ਕੋਈ

ਜੋ ਹੋਰ ਫੁੱਲਾਂ ਦਾ

ਭੌਰ ਹੋਗਿਆ ਐ?

ਕੀ ਗੱਲ?

ਖ਼ੈਰ ਤਾਂ ਹੈ?

ਇਹ ਉਖੜਿਆ ਉਖੜਿਆ

ਮਨ!

ਭਟਕਿਆ... ਧਿਆਨ!

ਥਿੜਕਦੇ ਬੁੱਲ੍ਹ!

ਪਿਆਸੀਆਂ... ਨਜ਼ਰਾਂ?

ਕੀ ਗੱਲ?

ਖ਼ੈਰ ਤਾਂ ਹੈ?

📝 ਸੋਧ ਲਈ ਭੇਜੋ