ਨਾ ‘ਉਸ’ ਦੇ ਕੋਲ ਕੁਝ ਸੀ
ਨਾ ‘ਉਸ’ ਦੇ ਕੋਲ ਕੁਝ
ਆਪਣਾ ਆਪਣਾ ਖਾਲੀਪਣ ਲਈ
ਉਹ ਦੋਵੇਂ ਇੱਕ ਦੂਜੇ ਦੇ ਕੋਲ ਆਏ
ਤੇ ਬੰਨ੍ਹੇ ਗਏ ਮੁਹੱਬਤ ਦੇ ਭਰਮ ਵਿੱਚ
ਇੱਕ ਦੂਜੇ ਤੋਂ ਸਕੂਨ ਭਾਲਦੇ
ਇੱਕ ਦੂਜੇ ’ਚੋਂ ਸਨੇਹ ਤਲਾਸ਼ਦੇ
ਇੱਕ ਦੂਜੇ ’ਚੋਂ ਮੁਹੱਬਤ ਲੱਭਦੇ
ਉਹ ਦੋਵੇਂ ਇੱਕ ਦੂਜੇ ਦੇ ਸਾਹਵੇਂ
ਆਪੋ ਆਪਣੇ ਖਾਲੀ ਕਾਸੇ ਲਈ
ਭਿਖਾਰੀਆਂ ਵਾਂਗ
ਖੜ੍ਹੇ ਸਨ
ਦੇਣ ਨੂੰ
ਨਾ ਉਸ ਦੇ ਕੋਲ ਕੁਝ ਸੀ
ਨਾ ਉਸ ਦੇ ਕੋਲ ਕੁਝ
ਨਹੀਂ ਸਨ ਜਾਣਦੇ
ਮੁਹੱਬਤ ‘ਲੈਣ’ ਦਾ ਨਹੀਂ
‘ਤਿਆਗਣ’ ਦਾ ਨਾਮ ਹੈ।