ਨੇਰ੍ਹ ਸਾਂਈਂ ਦਾ ਪੁਲਿਸ ਵੀ ਪੁੱਛਦੀ ਨਾ, 

ਹੁਸਨ ਵਾਲੇ ਜੇ ਅਤਿਆਚਾਰ ਕਰਦੇ ।

ਗੱਲਾਂ ਗੱਲਾਂ 'ਚ ਹੱਸਦਿਆਂ ਹੱਸਦਿਆਂ ਉਹ, 

ਤੀਰ ਨੈਣਾਂ ਦੇ ਜਿਗਰ ਦੇ ਪਾਰ ਕਰਦੇ। 

ਹੋਏ ਵਾਂਗ ਵਜ਼ੀਰਾਂ ਮਾਸ਼ੂਕ ਅੱਜ ਕੱਲ, 

ਨਾ ਇਨਕਾਰ ਕਰਦੇ ਨਾ ਇਕਰਾਰ ਕਰਦੇ। 

ਯਾਰੋ ! ਬੇਵਿਸਾਹੀ ਦੀ ਹੱਦ ਹੋ ਗਈ,

ਮਜਨੂੰ ਲੈਲਾ ਤੇ ਨਹੀਂ ਇਤਬਾਰ ਕਰਦੇ ।

📝 ਸੋਧ ਲਈ ਭੇਜੋ