ਖ਼ਤ ’ਚ ਤਿਰਾ ਪੈਗਾਮ ਨਾ ਹੋਵੇ

ਖ਼ਤ ’ਚ ਤਿਰਾ ਪੈਗਾਮ ਨਾ ਹੋਵੇ।

ਇੱਕ ਛਲਕਦਾ ਜਾਮ ਨਾ ਹੋਵੇ।

ਬੂਹੇ ਤੇ ਦਸਤਕ ਹੋਈ ਹੈ,

ਭੁੱਲੀ-ਭਟਕੀ ਸ਼ਾਮ ਨਾ ਹੋਵੇ।

ਵਕਤ ਜਿਵੇਂ ਹੈ ਰੁਕਦਾ ਜਾਂਦਾ,

ਅੱਗੇ ਰਸਤਾ ਜਾਮ ਨਾ ਹੋਵੇ।

ਤੋੜ ਦੇ ਸਾਰੇ ਸੰਨਾਟੇ ਤੂੰ,

ਇਹ ਬਸਤੀ ਗੁੰਮਨਾਮ ਨਾ ਹੋਵੇ।

ਬਸਤੀ ਵਿਚ ਖੇਡਦੇ ਬੱਚੇ,

ਫੱਕਰਾਂ ਦਾ ਗੁਰਧਾਮ ਨਾ ਹੋਵੇ।

ਰੱਬ ਦਾ ਵੀ ਘਰ-ਬਾਰ ਨਹੀਂ ਹੈ,

ਇਹ ਗੱਲ ਵੀ ਇਲਹਾਮ ਨਾ ਹੋਵੇ।

📝 ਸੋਧ ਲਈ ਭੇਜੋ