ਨਬਜ਼ ਹੀਰ ਦੀ ਪਕੜਕੇ ਕਹੇ ਰਾਂਝਾ,

ਆਪੇ ਦੱਸ ਦੇ ਸੋਹਣੀਏਂ ਮਰਜ਼ ਕੀ ਏ।

ਸਿੱਧਾ ਆਸ਼ਕੀ ਵਿਚ ਹਿਸਾਬ ਹੁੰਦਾ, 

ਖਾਤਾ ਪਾੜਨਾ ਕੀ, ਕਰਨਾ ਦਰਜ਼ ਕੀ ਏ । 

ਸਿਰਾਂ ਸਾਡਿਆਂ ਤੇ ਸ਼ਾਮ ਢਲੀ ਆਉਂਦੀ, 

ਏਸ ਚੰਦਰੀ ਨੂੰ ਸਾਥੋਂ ਗਰਜ਼ ਕੀ ਏ । 

ਬਿਨਾਂ ਗੂੰਦ ਤੋਂ ਜੁੜੇ ਨੇ ਹੱਥ ਸਾਡੇ,

ਪੱਲੇ ਪਿਆ ਨਾ ਇਸ਼ਕ ਅਚੱਰਜ ਕੀ ਏ ।

📝 ਸੋਧ ਲਈ ਭੇਜੋ