ਖ਼ੇ-ਖ਼ਾਮ ਕੀ ਜਾਨਣ ਸਾਰ

ਖ਼ੇ-ਖ਼ਾਮ ਕੀ ਜਾਨਣ ਸਾਰ ਫ਼ਕਰ ਦੀ,

ਮਹਿਰਮ ਨਾਹੀਂ ਦਿਲ ਦੇ ਹੂ

ਆਬ ਮਿੱਟੀ ਥੀਂ ਪੈਦਾ ਹੋਏ,

ਖ਼ਾਮੀ ਭਾਂਡੇ ਗਿੱਲ ਦੇ ਹੂ

ਕਦਰ ਕੀ ਜਾਨਣ ਲਾਲ ਜਵਾਹਰਾਂ,

ਜੋ ਸੌਦਾਗਰ ਬਿਲ ਦੇ ਹੂ

ਉਹ ਖੜ੍ਹਨ ਈਮਾਨ ਸਲਾਮਤ ਬਾਹੂ,

ਜੇਹੜੇ ਭੱਜ ਫ਼ਕੀਰਾਂ ਮਿਲਦੇ ਹੂ

(ਖ਼ਾਮ-ਕੱਚਾ, ਮਹਿਰਮ=ਭੇਤੀ,

ਗਿੱਲ=ਮਿੱਟੀ, ਬਿਲ=ਸ਼ੀਸ਼ਾ)

📝 ਸੋਧ ਲਈ ਭੇਜੋ