ਖੇ-ਖੂਬੀ ਤੈਂਡੀ ਬਿਜਲੀ ਡਿੱਠੀ

ਖੇ-ਖੂਬੀ ਤੈਂਡੀ ਬਿਜਲੀ ਡਿੱਠੀ,

ਚੋਲੜੀ ਸਹਜ ਨਾ ਮਾਵੰਦੀ ਏ ।

ਝੁੰਮਰ ਖੇੜੇ ਹੈਬਤ ਮਾਰੇ,

ਆ ਰਾਂਝਾ ਕਰ ਗਾਵੰਦੀ ਏ ।

ਰੱਤੀਆਂ ਸਾਵੀਆਂ ਪੱਟ ਦੀਆਂ ਲਾਸਾਂ,

ਉਚੜ ਪੀਂਘ ਉਡਾਵੰਦੀ ਏ ।

ਹੈਦਰ ਲੰਬੜੇ ਝੂਟੇ ਲੈਂਦੀ,

ਉੜ ਕਰ ਝਾਤੀਆਂ ਪਾਵੰਦੀ ਏ ।੭।

📝 ਸੋਧ ਲਈ ਭੇਜੋ