ਖ਼ੇ-ਖ਼ੁਦਾ ਦਾ ਵਾਸਤਾ ਈ ਮੈਨੂੰ

ਖ਼ੇ-ਖ਼ੁਦਾ ਦਾ ਵਾਸਤਾ ਈ ਮੈਨੂੰ,

ਲਾਰਿਆਂ ਲਾਰਿਆਂ ਮਾਰ ਨਹੀਂ ।

ਕਿਉਂ ਵੱਤ ਭਾਹ ਅਸਾਡੜੇ ਮੁੜ,

ਭਾਲੇ ਦੀ ਤਲਵਾਰ ਨਹੀਂ ।

ਕਿਉਂ ਗੁੱਝੜਾ ਹਾਸਾ ਮੱਥੇ ਤੇ,

ਦਿਲ ਬਿਜਲੀ ਦਾ ਲਿਸ਼ਕਾਰ ਨਹੀਂ ।

ਹੈਦਰ ਯਾਰ ਜੇ ਏਵੇਂ ਭਾਵੇ,

ਤਾਂ ਗੋਲੀਆਂ ਨੂੰ ਇਨਕਾਰ ਨਹੀਂ ।੭।

📝 ਸੋਧ ਲਈ ਭੇਜੋ