ਖੇ-ਖੁਮਾਰ ਏਨ੍ਹਾਂ ਅੱਖੀਆਂ ਨੂੰ

ਖੇ-ਖੁਮਾਰ ਏਨ੍ਹਾਂ ਅੱਖੀਆਂ ਨੂੰ,

ਮੈਨੂੰ ਵਸਲ ਫ਼ਿਰਾਕ ਸੰਮਾਵਲਾ ।

ਸ਼ਾਹ-ਰਗ ਤੋਂ ਭੀ ਨੇੜੇ ਢੋਲਣ,

ਦਿਲ ਕਿਉਂ ਸ਼ੌਕ ਥੀਂ ਰਾਵਲਾ ।

ਢੋਲਣ ਵਸਦਾ ਵਿੱਚ ਦਿਲੇ ਦੇ,

ਸੀਨੇ ਵਿੱਚ ਉਜਾਵਲਾ ।

ਹੈਦਰ ਤੋੜ ਤਨੀ ਸ਼ਾਹ-ਰਗ ਥੀਂ,

ਜੇ ਵਤ ਸ਼ੌਕ ਉਤਾਵਲਾ ।੭।

📝 ਸੋਧ ਲਈ ਭੇਜੋ