ਖੇਡਾਂ

ਮੈਂ ਤਣ ਦਿੰਦਾਂ ਸ਼ਬਦਾਂ ਨੂੰ

ਤੇਰੇ ਲਈ

ਕਮਾਨ ਵਾਂਗ

ਵਿੰਨ੍ਹ ਦਿੰਦਾਂ ਅਕਾਸ਼ ਨੂੰ

ਕਿ ਬੱਦਲ ਫੜਫੜਾਉਂਦੇ

ਤੇਰੇ ਸਿਰ ਤੇ ਆ ਬੈਠਣ

ਮੈਂ ਇਨ੍ਹਾਂ ਕਬੂਤਰਾਂ ਨੂੰ ਛੇੜਾਂ

ਹਵਾ ਦੀ ਇਕ ਲਹਿਰ ਛਿੜ ਪਏ

ਤੇ ਤੂੰ

ਵਾਦੀਆਂ ਵਿੱਚ ਉਡਦੀ ਚੁੰਨੀ ਵਾਂਗ

ਮੇਰੇ ਮੂੰਹ ਤੇ ਆ ਪਏਂ

ਤੇ ਮੈਂ ਇੰਝ ਹੀ

ਰੱਬ ਨਾਲ ਖੇਡਦਾ ਹੋਇਆ

ਸੌਂ ਜਾਵਾਂ...

📝 ਸੋਧ ਲਈ ਭੇਜੋ