ਅੱਜ ਉਹ ਨਹੀਂ ਆਇਆ
ਲੱਗੇ ਸਭ, ਖਾਲੀ ਖਾਲੀ
ਸਹਮੇ ਜਿਹੇ ਫੁੱਲ ਹਾਂ
ਟੁਰ ਗਿਆ ਉਹ ਮਾਲੀ
ਕਿਸਨੂੰ ਹੁਣ ਪੁੱਛੀਏ ਰਮਜ਼ਾਂ
ਬਣ ਬੈਠੇ, ਹਾਂ ਸਵਾਲੀ
ਜੇ ਉਸ ਜਾਣਾ ਸੀ ਤਾਂ
ਕਾ’ ਨੂੰ ਪ੍ਰੀਤ ਸੀ ਪਾਲੀ?
ਸੁੰਨ ਸੰਗੀਤ ਹੈ ਹੋਇਆ
ਨਾ ਉਹ ਸੁਰ, ਉਹ ਤਾਲੀ
ਲੋਕ ਗੀਤਾਂ ਜਿਹਾ ਸੀ
ਰੂਹ! ਸੀ ਦਿਲਵਾਲੀ
ਕਿਵੇਂ ਭੁੱਲਾਂਗੇ! ਉਸ ਨੂੰ
ਬਣ ਗਏ ਸਾਂ, ਹਮਖਿਆਲੀ
ਬੁੱਲ੍ਹਾ ਜੋ, ਹਵਾ ਦਾ ਆਵੇ
ਲੱਗੇ ਰੁੱਤ ਮਿਲਨੇ ਵਾਲੀ
ਉੱਪਲ, ਕਾਸ਼! ਉਹ ਆਵੇ
ਖਿੜਣ, ਫੁੱਲ ਡਾਲੀ ਡਾਲੀ..