ਖ਼ਿਜਾਂ ਆਈ ਜ਼ਰਦ ਪੱਤੇ ਦਰਖ਼ਤਾਂ ਤੋਂ ਝੜਨਗੇ

ਖ਼ਿਜਾਂ ਆਈ ਜ਼ਰਦ ਪੱਤੇ ਦਰਖ਼ਤਾਂ ਤੋਂ ਝੜਨਗੇ

ਬਚਣਗੇ ਜੋ ਹਰੇ ਬਾਕੀ ਉਹ ਝੱਖੜ ਨਾ’ ਲੜਨਗੇ

ਵਗੇਗੀ ਕੂਲ ਪਹਾੜਾਂ 'ਚੋਂ ਨਵੇਂ ਫਰਹਾਦ ਆਖਣ,

ਸਦਾ ਜ਼ੁਲਮਾਂ ਦੀ ਅਗਨੀ ਨਾਲ ਨਾ ਜੰਗਲ ਸੜਨਗੇ।

ਤਕਾਜ਼ਾ ਹੈ ਸਮੇਂ ਦਾ ਇਹ ਕਿ ਹੁਣ ਮਜ਼ਲੂਮ ਰਲਕੇ,

ਨਵੀਂ ਤਾਰੀਖ਼ ਤੇ ਤਕਦੀਰ ਆਪਣੀ ਖ਼ੁਦ ਘੜਨਗੇ

ਤਿਰੀ ਬਰਸੀ ਤੇ ਯਾਦਾਂ ਦੀ ਬੜੀ ਬਰਸੇਗੀ ਬਾਰਸ਼,

ਬੜੇ ਅੱਖਾਂ 'ਚ ਸਾਵਣ ਆਉਣਗੇ, ਦਰਿਆ ਚੜ੍ਹਨਗੇ।

ਸਮੇਂ ਦੇ ਹਾਕਮਾਂ ਨਾ’ ਤੂੰ ਲਈ ਟੱਕਰ ਸੀ ਲੋਕੀਂ,

ਤਿਰੇ ਖ਼ਾਬਾਂ ਦੇ ਪੱਥਰ ’ਚੋਂ ਤਿਰੇ ਬੁੱਤ ਨੂੰ ਘੜਨਗੇ।

📝 ਸੋਧ ਲਈ ਭੇਜੋ