ਖ਼ਿਆਲ ਬਜ਼ੁਰਗ਼ੀ ਢੋਂ ਨ ਮੈਂਡਾ

ਖ਼ਿਆਲ ਬਜ਼ੁਰਗ਼ੀ ਢੋਂ ਨ ਮੈਂਡਾ, ਨ ਮੰਗਾਂ ਮਖ਼ਦੂਮੀ।

ਨ ਵੱਤ ਪੀਰ ਮਸ਼ਾਇਖ਼ ਥੀਵੇਸੇ, ਨ ਵੱਤ ਖ਼ਾਨ ਨਜੂਮੀ।

ਨ ਵੱਤ ਹਿੰਦੀ, ਨ ਵੱਤ ਸਿੰਧੀ, ਸ਼ਾਮੀ ਨ ਵੱਤ ਜੰਗੀ ਰੂਮੀ।

ਸੱਚਲ ਕਿਥ ਨਾਹੀਂ ਕੋਈ ਪੈਦਾ, ਹੋਂਦਾ ਵਿਚ ਮਅਦੂਮੀ।

📝 ਸੋਧ ਲਈ ਭੇਜੋ