ਖੋਹ ਕੇ ਖੁਸ਼ੀਆਂ ਅੰਮੜੀ ਕੋਲੋਂ ਦੇ ਕੇ ਗ਼ਮ ਦੇ ਹਾਰ ਗਿਆ

ਖੋਹ ਕੇ ਖੁਸ਼ੀਆਂ ਅੰਮੜੀ ਕੋਲੋਂ ਦੇ ਕੇ ਗ਼ਮ ਦੇ ਹਾਰ ਗਿਆ

ਸੱਤ ਭੈਣਾਂ ਦਾ ਕੱਲਾ ਵੀਰਾ ਕਾਰ ਡਰਾਈਵਰ ਮਾਰ ਗਿਆ

ਤੂੰ ਕਾਗ਼ਜ਼ ਦੀ ਕਿਸ਼ਤੀ ਉੱਤੇ ਪਾਰ ਸਮੁੰਦਰੋਂ ਚੱਲਿਆ ਏਂ,

ਅਜ ਤੱਕ ਕੱਚੇ ਉੱਤੇ ਤਰ ਕੇ ਕੋਈ ਨਹੀਂ ਪਰਲੇ ਪਾਰ ਗਿਆ

ਅਫ਼ਰਾ-ਤਫ਼ਰੀ ਤੇ ਖ਼ੁਦ ਗ਼ਰਜ਼ੀ ਹਰ ਥਾਂ ਡੇਰੇ ਲਾਏ ਨੇ,

ਵੀਰਾਂ ਵਿਚ ਮੁਹੱਬਤ ਕੋਈ ਨਹੀਂ ਯਾਰਾਂ ਵਿੱਚੋਂ ਪਿਆਰ ਗਿਆ

ਟੁੱਟਾ ਦਿਲ ਤੇ ਮੋਏ ਜਜ਼ਬੇ ਝੂੱਠੇ ਸੁਫ਼ਨੇ ਅੱਖਾਂ ਦੇ,

ਤੇਰੇ ਨਾਲ ਗੁਜ਼ਾਰਿਆ ਸੱਜਣਾ ਹਰ ਇਕ ਪਲ ਬੇਕਾਰ ਗਿਆ

'ਅਰਸ਼ਦ' ਆਪਣੀ ਬੇ ਵੱਸੀ ਦਾ ਕਿਸ ਨੂੰ ਹਾਲ ਸੁਣਾਵਾਂ ਮੈਂ,

ਅੱਜ ਤੇ ਮੈਥੋਂ ਪਾਸਾ ਵੱਟ ਕੇ ਲੰਘ ਕੋਲੋਂ ਦਿਲਦਾਰ ਗਿਆ

📝 ਸੋਧ ਲਈ ਭੇਜੋ