ਮੈਂ ਖ਼ੁਦ ਅਪਣਾ ਮਹਿਬੂਬ ਬਣਾ ।
ਖ਼ੁਦ ਅਪਣੇ ਚੰਨ ਨੂੰ ਘੜ੍ਹ ਲੈਣਾ ।
ਮੈਂ ਖ਼ੁਦ ਜੋਗਾ ਖ਼ੁਦ ਦੇ ਅੰਦਰੋਂ,
ਖ਼ੁਦ ਪਿਆਰਾ ਪੈਦਾ ਕਰ ਲੈਣਾ ।
ਮੈਂ ਖ਼ੁਦ ਦਾ ਖ਼ੁਦ ਤਾਵੀਤ ਬਣਾ,
ਖ਼ੁਦ ਉਹਦੇ ਅੰਦਰ ਮੜ੍ਹ ਦੇਣਾ ।
ਖ਼ੁਦ ਪਿਆਰ ਦਾ ਕਲਮਾ ਓਸ ਪੜ੍ਹਾ,
ਫਿਰ ਖ਼ੁਦ ਵੀ ਉਸ ਤੋਂ ਪੜ੍ਹ ਲੈਣਾ ।
ਜਦ ਖ਼ੁਦ 'ਚੋਂ ਖ਼ੁਦਾ ਦੇ ਮੇਲ ਹੋਣੇ,
ਪੈਰੀਂ ਖ਼ੁਦ ਖ਼ੁਦਾ ਦੇ ਡਿੱਗ ਪੈਣਾ ।
ਖ਼ੁਦ ਪਿਆਰ 'ਚ ਭਿੱਜ ਕੇ ਆਪ ਖ਼ੁਦਾ,
ਖ਼ੁਦ ਸੀਨੇ ਸਰਬ ਨੂੰ ਲਾ ਲੈਣਾ ।
ਖ਼ੁਦ ਅੰਦਰੋਂ ਖ਼ੁਦਾ ਦੀ ਕਰ ਬੰਦਗੀ,
ਤੇ ਖ਼ੁਦਾ ਦਾ ਬੰਦਾ ਬਣ ਜਾਣਾ ।
ਖ਼ੁਦ ਖ਼ੁਦਾ ਨੇ ਰੂਹ ਮੇਰੀ 'ਚੋਂ ਫਿਰ,
ਖ਼ੁਦ ਪਿਆਰਾ ਪੈਦਾ ਕਰ ਦੇਣਾ ।