ਖੁੱਲ ਜਾ ਗੰਠੜੀਏ
ਮਸਤੀ ਰੁਮਕ ਤਾਂ ਜਾਏ
ਛਾਏ ਨਸ਼ਾ ਪੁਰਨੂਰ
ਪੈਮਾਨਾ ਛਲਕ ਤਾਂ ਜਾਏ
ਖ਼ੁਮਾਰੀ ਚੜ੍ਹ ਤਾਂ ਜਾਏ
ਜਾਮ ਠਨਕ ਤਾਂ ਜਾਏ
ਮੈਲ ਧੁੱਲ ਤਾਂ ਜਾਏ
ਜਿਹੜੀ ਰੂਹ ਤੇ ਜੰਮੀ
ਸ਼ੋਧੀ ਸਨਕ ਤਾਂ ਜਾਏ
ਹਯਾਤੀ ਖ਼ਨਕ ਤਾਂ ਜਾਏ
ਧਰਤ ਮਾਤ ਤੂੰ ਮੇਰੀ
ਪਿਤਾ ਫ਼ਲਕ ਤਾਂ ਆਏ
ਪ੍ਰਦੇਸੀ ਪਵਨ ਇਉਂ ਝੁੱਲੇ
ਝਾਂਜਰ ਝਣਕ ਤਾਂ ਜਾਏ
ਗੁਫ਼ਤਗੂ ਓਹ ‘‘ਉੱਪਲ’’
ਯਾਦ ਜਦ ਵੀ ਆਏ।
ਸੁਨੇਹਾ ਠੁਮਕ ਤਾਂ ਜਾਏ
ਰੱਬੀ ਝਲਕ ਤਾਂ ਆਏ.....