ਖੁੱਲ੍ਹ ਜਾਵਣ ਤਾਂ ਪਰਲੋ ਆ

ਖੁੱਲ੍ਹ ਜਾਵਣ ਤਾਂ ਪਰਲੋ ਜਾਏ ਪਾਜ ਲਕੋਈ ਬੈਠਾ ਵਾਂ...

ਸੀਨੇ ਦੇ ਵਿੱਚ ਕਈਆਂ ਦੇ ਮੈਂ ਰਾਜ਼ ਲਕੋਈ ਬੈਠਾਂ ਵਾਂ...

ਮੇਰੇ ਦਿਲ ਦੇ ਭੋਲ਼ੇਪਣ 'ਤੇ ਚਿੜੀਆਂ ਸ਼ਰਤ ਲਗਾਈ ਏ...

ਉਹ ਕੀ ਜਾਨਣ ਬੁੱਕਲ਼ ਵਿੱਚ ਮੈਂ ਬਾਜ਼ ਲਕੋਈ ਬੈਠਾਂ ਵਾਂ...

ਸੱਜਣ ਅੱਜ ਜੋ ਬੇ-ਪਰਦਾ ਹੋ ਵਿੱਚ ਬਜ਼ਾਰੀ ਘੁੰਮਦੇ ਨੇ...

ਖ਼ੈਰ ਬਦੌਲਤ ਮੇਰੀ ਮੈਂ ਲਾਜ ਲਕੋਈ ਬੈਠਾਂ ਵਾਂ...

ਖ਼ੌਰੇ ਕਿਸਦੇ ਸਿਰ 'ਤੇ ਸੱਜਣਾਂ ਕਿਸ ਵੇਲ਼ੇ ਗਿਰ ਜਾਣੀ ਏ...

ਅੱਖਾਂ ਦੇ ਵਿੱਚ ਹੰਝੂ ਦਿਲ ਵਿੱਚ ਗਾਜ ਲਕੋਈ ਬੈਠਾਂ ਵਾਂ...

ਚਾਹਵਾਂ ਤਾਂ ਤੈਨੂੰ ਤੇਰੇ ਲਹਿਜੇ ਵਿੱਚ ਜਵਾਬ ਵੀ ਦੇ ਦੇਵਾਂ...

ਪਰ ਮੈਂ ਅੱਖ ਵਿੱਚ ਸ਼ਰਮ ਤੇ ਸਾਂਝ ਲਿਹਾਜ ਲਕੋਈ ਬੈਠਾਂ ਵਾਂ...

ਚਿਹਰੇ ਉੱਤੇ ਹਾਸੇ ਦੇ ਸੁਰਤਾਲ ਤੇ ਸੱਜਣਾਂ ਪਰਦਾ ਨੇ...

ਪਰਦੇ ਪਿੱਛੇ ਟੁੱਟੇ ਦਿਲ ਦੇ ਸਾਜ਼ ਲਕੋਈ ਬੈਠਾਂ ਵਾਂ...

'ਸਾਰੰਗ' ਉਹ ਤੇ ਨਵਿਆਂ ਦੇ ਨਾਲ਼ ਸੁਲਾਹ ਕਮਾ ਕੇ ਬੈਠੇ ਨੇ...

ਮੈਂ ਹੀ ਦਿਲ ਵਿੱਚ ਹਾਲੇ ਤੱਕ ਇਤਰਾਜ਼ ਲਕੋਈ ਬੈਠਾਂ ਵਾਂ!!!

📝 ਸੋਧ ਲਈ ਭੇਜੋ