ਖੁਲ੍ਹੀਆਂ ਅੱਖਾਂ ਨੂੰ ਵੀ ਲੱਭਿਆ

ਖੁਲ੍ਹੀਆਂ ਅੱਖਾਂ ਨੂੰ ਵੀ ਲੱਭਿਆ ਨਾ ਜੋ।

ਤੇਰੀ ਮਰਜ਼ੀ ਉਸ ਲਈ ਸੁਪਨੇ ਪਰੋ।

ਉਹ ਮੁਕੱਦਸ ਗ੍ਰੰਥ ਹੈ ਇਸ ਦੌਰ ਦਾ, 

ਪੜ੍ਹ ਸਕੋ ਤਾਂ ਆਹਿਲੋ ਉਸਨੂੰ ਪੜ੍ਹੋ।

ਜ਼ਿੰਦਗੀ ਦੇ ਅਰਥ ਬਦਲਣਗੇ ਜ਼ਰੂਰ, 

ਦਿਲ ਨਾ ਛੱਡ ਤੂੰ ਹੌਂਸਲਾ ਰੱਖ ਕੇ ਖਲੋ।

ਕੋਈ ਨ੍ਹੇਰੀ ਹੈ ਨਾ ਝੱਖੜ ਦੂਰ ਤੱਕ,

ਘਰ ਦੇ ਬੂਹੇ-ਬਾਰੀਆਂ ਐਵੇਂ ਨਾ ਢੋ।

ਇਹ ਬੁਲੰਦੀ ਤੇਰੇ ਹਿੱਸੇ ਕਿੰਨਾ ਚਿਰ, 

ਰਹਿ ਮੇਰੇ ਕੱਦ ਦੇ ਬਰਾਬਰ ਨੀਵਾਂ ਹੋ।

📝 ਸੋਧ ਲਈ ਭੇਜੋ