ਤੂੰ ਖੁਸ਼ ਹੁੰਦੀ ਹੈਂ

ਮੇਰਾ ਗਰੂਰ

ਟੁੱਟਦਿਆਂ ਵੇਖ

 

ਮੈਨੂੰ ਹਾਰਦਿਆਂ ਵੇਖ

ਤੈਨੂੰ ਅਕਹਿ ਖੁਸ਼ੀ ਮਿਲਦੀ ਹੈ...

 

ਮੈਂ ਖੁਸ਼ ਹੁੰਦਾ ਹਾਂ

ਤੈਨੂੰ ਖੁਸ਼ ਵੇਖ

 

ਤੈਨੂੰ ਜਿੱਤਦਿਆਂ

ਵੇਖਣ ਦੀ ਖੁਸ਼ੀ ਵਿੱਚ

 

ਮੈਂ

ਹਰ ਵਾਰ

ਹਾਰ ਜਾਂਦਾ ਹਾਂ.....।

📝 ਸੋਧ ਲਈ ਭੇਜੋ