ਖੁਸਰਾ ਉਹ ਨਹੀਂ ਹੁੰਦਾ

ਖੁਸਰਾ ਉਹ ਨਹੀਂ ਹੁੰਦਾ ਜੋ ਤੀਜਾ ਲਿੰਗ ਹੈ  

ਨਾ ਔਰਤ ਨਾ ਮਰਦ  

ਜੋ ਸਾਡੇ ਸਮਾਜ ਤੋਂ ਵੱਖ ਹੁੰਦਾ ਹੈ ਸਾਡੀਆਂ ਖ਼ੁਸ਼ੀਆਂ ਵਿਚ ਸ਼ਰੀਕ  

ਖੁਸਰਾ ਤਾਂ ਉਹ ਹੁੰਦਾ  

ਜੋ ਔਰਤ ਨੂੰ ਵਰਤਣ ਦੀ ਸ਼ੈਅ ਸਮਝੇ  

ਜੋ ਔਰਤ  ਦੇ ਵੱਕਾਰ ਤੇ ਸੱਟ ਮਾਰੇ 

ਜੋ ਔਰਤ  ਨੂੰ  ਸਰੇ ਬਾਜ਼ਾਰ

 ਚਰਿੱਤਰ ਤੇ ਧੱਬਾ ਲਾ ਕੇ 

ਨੰਗਾ ਕਰਨ ਦਾ ਯਤਨ ਕਰੇ  

ਜੋ ਪ੍ਰੇਮਿਕਾ ਤੇ ਸਾਰੇ ਇਲਜ਼ਾਮ ਲਾ ਕੇ 

ਆਪ ਪਾਕ ਸਾਫ਼ ਬਣ ਜਾਏ  

ਚੁੱਪ ਪਤਨੀ ਨੂੰ ਵੀ ਧੋਖਾ ਦੇਵੇ ਤੇ ਪ੍ਰੇਮਿਕਾ ਨੂੰ ਵੀ

ਜੋ ਮੂੰਹ ਲੁਕਾ ਕੇ ਭੱਜਦਾ ਫਿਰੇ  

ਮੁਨਕਰ ਹੋ ਜਾਏ ਹਰ ਵਾਅਦੇ ਤੋਂ  

ਜੋ ਉਮਰਾਂ ਦਾ ਵਾਅਦਾ ਦਿਨਾਂ ਵਿਚ ਹੀ ਤੋੜ ਦੇਵੇ 

ਜੋ ਨਾ ਰੱਖ ਸਕੇ ਇਸਤਰੀ ਦੇ ਦਿਲ ਦਾ ਭੇਦ  

ਜੋ ਔਰਤ ਨੂੰ ਭੋਗ ਕੇ ਉਸਦੇ ਚਰਿੱਤਰ ਤੇ ਚਿੱਕੜ ਸੁੱਟੇ 

ਖੁਸਰਾ ਉਹ ਹੈ  ਪੁਰਸ਼ ਹੁੰਦੇ ਹੋਏ ਵੀ ਪੋਰੁਸ਼ 

  ਤੋਂ ਸੱਖਣਾ ਹੋਵੇ

📝 ਸੋਧ ਲਈ ਭੇਜੋ