ਕੀ ਆਖਾਂ ਇਕ ਪਲ ਸੁਖ ਦੀ ਗੱਲ

ਕੀ ਆਖਾਂ ਇਕ ਪਲ ਸੁਖ ਦੀ ਗੱਲ, ਮੂੰਹੋਂ ਨ ਆਖੀ ਜਾਵੈ ।

ਤੇ ਜਿਸ ਨੂੰ ਵਿਥ ਨ ਪਉਂਦੀ ਪਲ ਦੀ, ਉਹ ਕੀ ਆਖ ਸੁਣਾਵੈ ।

ਜੇ ਲਖ ਬਹਿਸ਼ਤ ਤਿਸ ਅਗੇ ਧਰੀਅਨ, ਬਿਨ ਦਿਲਬਰ ਹੋਰ ਨਾ ਭਾਵੈ ।

ਸੰਤਰੇਣ ਸੁਖ ਦਾਤ ਖਸਮ ਦੀ, ਸੋ ਜਾਣੇ ਜਿਸ ਨੂੰ ਆਵੈ ।

📝 ਸੋਧ ਲਈ ਭੇਜੋ