ਜੇ ਤੁੰਮੇ ਨਿਕਲੇ ਕੌੜੇ ਨਾ ਤੇ ਕੀ ਫਾਇਦਾ॥
ਜੇ ਸੱਤਿਆ ਅਰਕ ਨਿਚੌੜੇ ਨਾ ਤੇ ਕੀ ਫਾਇਦਾ॥
ਕੀ ਹੋਇਆ ਉਹ ਵੱਜਦੇ ਮਾਹਰ ਰਿਕਾਰਡਾਂ ਦੇ,
ਜੇ ਥਾਪੀ ਮਾਰ ਕੇ ਤੋੜੇ ਨਾ ਤੇ ਕੀ ਫਾਇਦਾ॥
ਕੀ ਹੋਇਆ ਉਹ ਭੇਤੀ ਬਣਕੇ ਸੁੱਟਦੇ ਆ,
ਜੇ ਰਾਹ ਚੋ’ ਭੋਰੇ ਰੋੜੇ ਨਾ ਤੇ ਕੀ ਫਾਇਦਾ॥
ਕੀ ਹੋਇਆ ਜੇ ਮਸਲਾ ਰਾਹੂ ਕੇਤੂਆਂ ਦਾ,
ਜੇ ਅੱਗੇ ਪਿੱਛੇ ਦੌੜੇ ਨਾ ਤੇ ਕੀ ਫਾਇਦਾ॥
ਕੀ ਹੋਇਆ ਉਹ ਕਰਜ ਚਾੜਦੇ ਹਰ ਵਾਰੀ,
ਜੇ ਦੂਣੇ ਕਰਕੇ ਮੋੜੇ ਨਾ ਤੇ ਕੀ ਫਾਇਦਾ॥
ਕੀ ਹੋਇਆ ਉਹ ਹੱਥ ਗਲਵੇ ਨੂੰ ਪਾਉਦੇ ਨੇ,
ਜੇ ਹੱਥ ਉਹਨਾ ਨੇ ਜੋੜੇ ਨਾ ਤੇ ਕੀ ਫਾਇਦਾ॥
ਕੀ ਹੋਇਆ ਉਹ ਦੇਣ ਡਰਾਵਾ ਗੋਲੀ ਦਾ,
ਜੇ ਹੱਥਾਂ ਤੇ ਕੱਡੇ ਫੌੜੇ ਨਾ ਤੇ ਕੀ ਫਾਇਦਾ॥