ਅੱਜ ਕੱਲ ਬੜਾ ਖਿੜਿਆ ਖਿੜਿਆ ਰਹਿੰਨੈਂ,

ਕੀ ਗੱਲ ਐ?

ਅੰਦਰ ਦੀ ਗੱਲ ਤੈਨੂੰ ਕਿਓਂ ਦੱਸਾਂ!

ਨਾ ਸਾਡੀ ਸੁਣਦੈਂ ਨਾ ਆਪਣੀ ਕਹਿੰਨੈਂ,

ਕੀ ਗੱਲ ਐ?

ਅੰਦਰ ਦੀ ਗੱਲ ਤੈਨੂੰ ਕਿਓਂ ਦੱਸਾਂ!

ਸਾਡੇ ਪਾਸ ਨਹੀਂ ਆਉਂਦਾ ਸੱਜਣਾਂ ਕਿੱਥੇ ਰਹਿਨੈਂ,

ਕੀ ਗੱਲ ਐ?

ਅੰਦਰ ਦੀ ਗੱਲ ਤੈਨੂੰ ਕਿਓਂ ਦੱਸਾਂ!

ਸੁਣਿਆਂ ਰਾਤਾਂ ਨੂੰ ਤਾਰੇ ਵੀ ਗਿਣਨੈਂ,

ਕੀ ਗੱਲ ਐ?

ਅੰਦਰ ਦੀ ਗੱਲ ਤੈਨੂੰ ਕਿਓਂ ਦੱਸਾਂ!

ਆਪਣੇ ਕੁੰਤਰ ਚੋਂ ਮੂਰਤ ਕੋਈ ਹੋਰ ਤੱਕਣੈਂ,

ਕੀ ਗੱਲ ਐ?

ਅੰਦਰ ਦੀ ਗੱਲ ਤੈਨੂੰ ਕਿਓਂ ਦੱਸਾਂ!

ਬਹਿ ਤੇ ਸਹੀ ਓਹਦੇ ਬਾਰੇ ਕੁਝ ਪੁਛਨੈਂ,

ਕੀ ਗੱਲ ਐ?

ਅੰਦਰ ਦੀ ਗੱਲ ਤੈਨੂੰ ਕਿਓਂ ਦੱਸਾਂ!

📝 ਸੋਧ ਲਈ ਭੇਜੋ