ਕੀ ਹੈ ਅਜਿਹਾ  

ਚੁੰਬਕੀ ਪ੍ਰਭਾਵ  

ਤੇਰੇ ਵਿੱਚ  

ਜੋ ਆਪਣੇ ਵੱਲ ਖਿੱਚਦਾ  

ਹਰ ਕਿਸੇ ਨੂੰ  

ਤੂੰ ਕਿਸੇ ਕੋਨੇ 

ਵਿੱਚ ਵੀ ਹੋਵੇ  

ਸਭ ਦਾ ਧਿਆਨ  

ਤੇਰੇ ਵੱਲ ਕਿਉਂ ਹੋ ਜਾਂਦਾ  

ਇੱਕ ਜਾਦੂਈ ਤਿਲਸਮ ਲੱਗਦਾ  

ਤੇਰੇ ਆਲੇ ਦੁਆਲੇ  

ਕੋਈ ਵੀ  

ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ  

ਪਰ ਤੂੰ 

 ਅਣਭਿੱਜ  

ਆਪਣੀ ਇਸ ਖਿੱਚ ਤੋਂ  

ਵਿਚਰਦਾ  

ਆਮ ਲੋਕਾਂ ਵਾਂਗ  

ਤੇਰਾ ਇਹੀ ਗੁਣ  

ਤੈਨੂੰ ਖ਼ਾਸ ਬਣਾਉਂਦਾ

📝 ਸੋਧ ਲਈ ਭੇਜੋ