ਕੀ ਹੋਇਆ ਜੇ ਔੜ ਨੇ ਤੈੜਾਂ ਪਾੜਤੀਆਂ,

ਉਹ ਛਹਿਬਰ ਲਾਦੂ, ਮੌਜ ਹੋਈ ਜੇ ਮਾਹੀ ਦੀ॥

ਕੀ ਹੋਇਆ ਜੇ ਰਸਤੇ ਗੁੰਝਲਦਾਰ ਬੜੇ,

ਉਹ ਲੀਹ ਬਣਾ ਦੂ, ਮੌਜ ਹੋਈ ਜੇ ਰਾਹੀ ਦੀ॥

ਕੀ ਹੋਇਆ ਜੇ ਸ਼ੇਰ ਸ਼ਿਕਾਰੀ ਬੋਟੀ ਦਾ,

ਉਹ ਘਾਹ ਚਰਾ ਦੂ, ਮੌਜ ਹੋਈ ਜੇ ਘਾਹੀ ਦੀ॥

ਕੀ ਹੋਇਆ ਜੇ ਮਾਣ ‘ਸੱਤਿਆ’ ਮੱਲਾਂ ਨੂੰ,

ਉਹ ਕੰਡ ਲਵਾ ਦੂ, ਮੌਜ ਹੋਈ ਜੇ ਸਿਪਾਹੀ ਦੀ॥

📝 ਸੋਧ ਲਈ ਭੇਜੋ