ਕੀ ਹੋਇਆ!

ਉਦਾਸ ਏ ਤੂੰ?

ਜਾਂ ਕੋਈ ਗਿਲਾ ਸ਼ਿਕਵਾ ਏ ਮੇਰੇ ਨਾਲ?

ਤੇਰਾ ਇਉਂ ਬੇਚੈਨ ਜਾ ਰਹਿਣਾ

ਮੇਰੀ ਤੀਬਰਤਾ ਨੂੰ

ਉਛਾਲ ਦਿੰਦਾ ਏ

ਕੁਝ ਇਸ ਤਰ੍ਹਾਂ

ਜਿਓਂ ਕਿਸੇ ਫ਼ਕੀਰ ਦੇ ਹੱਥੋਂ

ਕਾਸਾ ਮੂਧਾ ਵੱਜ ਜਾਂਦੈ।

ਫਿਰ ਚਿੱਤ ਇਉਂ ਕਰਦੈ

ਤੈਨੂੰ ਕਲਾਵੇ ਭਰਕੇ

ਤੇਰਾ ਸਾ........ਰਾ ਦਰਦ

ਆਪਣੇ ਅੰਦਰ ਸਮੇਟ ਲਵਾਂ।

📝 ਸੋਧ ਲਈ ਭੇਜੋ