ਕੀ ਜ਼ਿਕਰ ਕਰਾਂ ਮੈਂ ਹਾਣੀ ਦਾ

ਕੀ ਜ਼ਿਕਰ ਕਰਾਂ ਮੈਂ ਹਾਣੀ ਦਾ

ਓਹ ਚਸ਼ਮਾ ਮਿੱਠੇ ਪਾਣੀ ਦਾ

ਓਹਦੀ ਪੋਰ ਪੋਰ ਵਿਚ ਚਾਨਣ ਏ

ਚੇਤਰ ਦੇ ਚੰਨ ਤੋਂ ਵੱਧ ਕੋਈ

ਓਹਦੇ ਲੂੰ ਲੂੰ ਦੇ ਵਿਚ ਜੋਬਨ ਏ

ਮਾਸ਼ੂਕ ਬਦਨ ਤੋਂ ਵੱਧ ਕੋਈ

ਓਹ ਹੀਰ ਏ ਦਿਲ ਦੇ ਬੇਲੇ ਦੀ

ਓਹ ਵੰਚਲੀ ਸੁਰ ਦੇ ਮੇਲੇ ਦੀ

ਓਹ ਗੀਤ ਏ ਪੇ੍ਮ ਕਹਾਣੀ ਦਾ

ਓਹ ਚਸ਼ਮਾ ਮਿੱਠੇ ਪਾਣੀ ਦਾ

ਓਹ ਚੇਤ ਵਿਸਾਖ ਦੀ ਧੁੱਪ ਵਰਗੀ

ਸਰਘੀ ਤੋਂ ਪਹਿਲੀ ਚੁੱਪ ਵਰਗੀ

ਉਹ ਸੁਰਖ਼ ਲਬਾਂ ਦੀ ਲਾਲੀ ਜੇਈ

ਓਹ ਜੋਗਨ ਜੇਈ ਮਤਵਾਲੀ ਜੇਈ

ਓਹ ਸੁਪਨੇ ਵਾਂਗ ਖਿਆਲੀ ਜੇਈ

ਤੇ ਹੂਰਾਂ ਵਾਂਗ ਨਿਰਾਲੀ ਜੇਈ

ਦਿਲ ਆਸ਼ਿਕ ਏ ਮਰਜਾਣੀ ਦਾ

ਓਹ ਚਸ਼ਮਾਂ ਮਿੱਠੇ ਪਾਣੀ ਦਾ

📝 ਸੋਧ ਲਈ ਭੇਜੋ