ਕੀ ਕਹੀਏ ਕੀ ਸੁਣੀਏ

ਕੀ ਕਹੀਏ ਕੀ ਸੁਣੀਏ ਤੇਰੀ

ਸਾਡੀ ਤੇ ਹੋਈ ਬੱਸ ਮੁਹੱਬਤ

ਹੁਣ ਨਹੀਂ ਦਿਲ ਪਛਤਾਵੇ ਕਰਦਾ

ਤੈਨੂੰ ਹੋਇਆ ਤੇ ਦੱਸ ਮੁਹੱਬਤ

ਦਿਲ ਨਹੀਂ ਬਦਲਿਆ ਕਸਮੇਂ ਖ਼ੁਦਾ ਦੀ

ਬਦਲੀ ਤੇਰੀ ਅੱਖ ਮੁਹੱਬਤ

ਸਾਡੇ ਜਿਆ ਨਹੀਂ ਕੋਈ ਹਾਣੀ ਲੱਭਣਾ

ਕਰਲੈ ਭਾਵੇਂ ਲੱਖ ਮੁਹੱਬਤ

ਤੂੰ ਨਈਂ ਜੇ ਸਾਡੀ ਰੱਖਣੀ

ਆਹ ਫੜ੍ਹ ਤੂੰ ਵੀ ਚੱਕ ਮੁਹੱਬਤ

ਕੀ ਕਹੀਏ ਕੀ ਸੁਣੀਏ ਤੇਰੀ

ਸਾਡੀ ਤੇ ਹੋਈ ਬੱਸ ਮੁਹੱਬਤ।

📝 ਸੋਧ ਲਈ ਭੇਜੋ