ਕੀ ਕਦੇ ਕਿਸੇ ਨੇ ਸੋਚਿਆ ਸੀ

ਕੀ ਕਦੇ ਕਿਸੇ ਨੇ ਸੋਚਿਆ ਸੀ 

ਕਿ ਪਾਤਸ਼ਾਹ ਨੇ

ਸਾਰਾ ਹੀ ਪਰਿਵਾਰ

ਅਣਖ ਤੇ ਕੌਮ ਖਾਤਰ ਕੁਰਬਾਨ ਕਰ ਦੇਣਾ

ਫਿਰ ਕੁਝ ਹੀ ਦਿਨਾਂ ਵਿਚ

ਇੰਝ ਤਾਰੀਖ਼ ਸਿਰਜੀ ਜਾਂਦੀ ਹੈ

ਇੰਝ ਬਣਦੀਆਂ ਨੇ ਕਹਾਣੀਆਂ 

ਲਾਸਾਨੀ ਹੈ 

ਸਾਹਿਬਜ਼ਾਦਿਆਂ ਦੀ ਸ਼ਹਾਦਤ

ਸੁਨਾਮੀ ਪੈਦਾ ਕਰਨ ਵਾਲੀ 

ਸਮੁੰਦਰ ਵਿੱਚ

ਅਜੇਹੀ ਅਨੋਖੀ ਮਿਸਾਲ 

ਦੁਨੀਆ ਵਿਚ 

ਹੋਰ ਕਿੱਧਰੇ ਵੀ ਨਹੀਂ ਮਿਲਦੀ ਅਜੇ ਤੱਕ 

ਇੰਝ ਬਣਿਆ ਸੀ

ਸਿੱਖ ਧਰਮ ਨਿਵੇਕਲਾ ਤੇ ਵਿਲੱਖਣ

ਮਨੁੱਖੀ ਇਤਿਹਾਸ ਦੀ 

ਸਭ ਤੋਂ ਵੱਧ ਦਰਦਨਾਕ ਘਟਨਾ 

ਮੁਗਲ ਸ਼ਾਸਕਾਂ ਦੀ ਦਰਿੰਦਗੀ 

ਇੰਤਹਾ

ਅੰਤਾਂ ਦਾ ਕਹਿਰ ਜ਼ੁਲਮ 

ਸੀਨੇ ਪਾਟ ਜਾਣ ਸੁਣ ਕੇ

ਤੱਕ ਤਾਂ ਕੀ ਹੋਣਾ ਉਹ ਦ੍ਰਿਸ਼ 

ਸਿੱਖੀ ਸਿਦਕ ਦੇ ਸਿਖਰ ਦਾ 

ਸਾਕਾ, ਘਟਨਾ 

ਸਾਕਾ ਸਰਹਿੰਦ

ਜੋ ਅੰਬਰ ਤੇ ਲਿਖਿਆ ਗਿਆ

ਹਵਾਵਾਂ ਸੁਨੇਹਾ ਓਹਦਾ 

ਸ਼ਹੀਦੀ ਦਾ ਉਹ ਦ੍ਰਿਸ਼ 

ਜਦੋਂ ਖਿਆਲਾਂ ਵਿਚ ਆਵੇ 

ਤਾਂ ਰੂਹ ਕੰਬ ਜਾਵੇ 

ਧਰਤੀ ਪਾਰਟੀ ਨਜ਼ਰ ਆਵੇ

ਹੱਥੋਂ ਟੁੱਕ ਵੀ ਡਿੱਗ ਜਾਵੇ 

ਸੱਤ ਤੇ ਨੌਂ ਸਾਲ ਦੀ ਉਮਰ

ਪਹਾੜ ਵਰਗੇ ਜਿਗਰੇ

ਪੋਹ ਮਹੀਨੇ ਦੀ ਹੱਡ-ਚੀਰਵੀਂ ਠੰਡ 

ਠੰਡੇ ਬੁਰਜ ਵਿਚ 

ਦਾਦੀ ਮਾਂ ਨੂੰ ਹੌਸਲਾ ਦਿੰਦੇ ਹੋਏ

ਗੁਰੂ ਤੇਗ ਬਹਾਦਰ ਦੇ ਪੋਤੇ 

ਜ਼ਾਲਮ ਸਾਨੂੰ 

ਧਰਮ ਤੋਂ ਨਹੀਂ ਡੁਲਾ ਸਕਦਾ ਦਾਦੀ ਮਾਂ 

ਵਜੀਦ ਖਾਂ ਦੇ ਡਰਾਵੇ 

ਮੌਤ ਦਾ ਭੈਅ ਵੀ 

ਕਲਗੀਧਰ ਦੇ ਲਾਲਾਂ ਨੂੰ 

ਡਰਾ ਨਾ ਸਕਿਆ

ਜ਼ਾਲਮ 

ਇਸਲਾਮ ਕਬੂਲ ਕਰਨ ਲਈ ਕਹਿੰਦਾ

 

ਤਾਂ ਦਸਮੇਸ਼ ਦੇ ਲਾਡਲੇ ਗਰਜਦੇ 

ਹੱਥ ਖੜ੍ਹੇ ਕਰਨ

ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ

ਮੰਨਣ ਤੋਂ ਸਾਫ਼ ਇਨਕਾਰ ਕਰਦੇ

ਦ੍ਰਿਸ਼ ਖਿਆਲਾਂ ’ਚ ਲਿਆਉਂਦਿਆਂ

ਦਿਲ ਕੰਬ ਜਾਂਦਾ ਹੈ 

ਛੋਟੇ-ਛੋਟੇ ਪੁੱਤਰ ਵੀ 

ਜ਼ਾਲਮ ਦੇ ਜ਼ੁਲਮ ਦੀਆਂ ਜੜ੍ਹਾਂ ਹਿਲਾਉਣ ਦੀ ਤਾਕਤ ਰੱਖਦੇ ਸਨ

ਇਹੀ ਹੈ ਸਾਡਾ ਵਿਰਸਾ

ਇਹੀ ਹੈ ਸਾਡੀ

ਸਾਰੇ ਆਲਮ ਵਿਚ 

ਅਮਿੱਟ ਨਿਸ਼ਾਨ ਤੇ ਸ਼ਾਨ 

ਮਹਾਨ ਸ਼ਹੀਦਾਂ ਦੀ ਸ਼ਹਾਦਤ

ਮੈਂ ਵੀ ਓਥੇ ਜਾ ਸਿਰ ਝੁਕਾਇਆ ਸੀ

ਜਿਵੇਂ ਮੇਰਾ ਸਿਰ 

ਓਥੇ ਹੀ ਰਹਿ ਗਿਆ ਹੋਵੇ 

ਮੈਂ ਸੁੰਨ੍ਹ ਹੋ ਗਿਆ ਸੀ ਖੜ੍ਹਾ

ਬੱਚਿਆਂ ਨੂੰ ਯਾਦ ਕਰਕੇ 

ਕਮਾਲ ਓਏ ਕਲਗੀਧਰ ਦੇ ਲਾਡਲਿਓ

📝 ਸੋਧ ਲਈ ਭੇਜੋ