ਕੀ ਕਹਿ ਕੇ ਬੁਲਾਵਾਂ

ਕੀ ਕਹਿ ਕੇ ਬੁਲਾਵਾਂ ਤੈਨੂੰ 

ਕਿ ਤੂੰ ਮੇਰਾ ਕੀ ਲਗਨੈਂ

ਹਾਏ ਮੈਂ ਕਿੰਜ ਸਮਾਝਾਵਾਂ ਤੈਨੂੰ

ਤੂੰ ਮੇਰਾ ਕੀ ਲਗਨੈਂ।

ਜਦ ਉਦਰੇਵਿਆਂ ਦੇ ਸੰਘਣੇ ਹਨ੍ਹੇਰ ਦੀ 

ਘੁਪ ਕਾਲੀ ਰਾਤ ਚੌਹਾਂ ਪਾਸਿਆਂ ਤੋਂ ਘੇਰਦੀ

ਮੈਨੂੰ ਉਸ ਵੇਲੇ ਸੱਜਰੀ ਸਵੇਰ ਦੀ

ਤੂੰ ਕਿਰਨ ਜਹੀ ਲਗਨੈਂ

ਹਾਏ ਮੈਂ ਕਿੰਜ ਸਮਝਾਵਾਂ ਤੈਨੂੰ 

ਤੂੰ ਮੇਰਾ ਕੀ ਲਗਨੈਂ

ਵਾਰ ਵਾਰ ਵਾਚਿਆ ਮੈਂ ਦਿਲ ਦੀ ਕਿਤਾਬ 'ਚ 

ਤੇਰਾ ਨਾਂ ਹੈ ਸਾਰਿਆਂ ਸਵਾਲਾਂ ਦੇ ਜਵਾਬ 'ਚ

ਸਾਰੇ ਨਾਤਿਆਂ ਦੇ ਉਲਝੇ ਹਿਸਾਬ 'ਚ

ਤੂੰ ਹੀ ਸਹੀ ਲਗਨੈਂ

ਹਾਏ ਮੈਂ ਕਿੰਜ ਸਮਝਾਵਾਂ ਤੈਨੂੰ 

ਤੂੰ ਮੇਰਾ ਕੀ ਲਗਨੈਂ।

ਹੋਰ ਸਾਰਾ ਜੱਗ ਮੇਰੇ ਰੂਪ ਨੂੰ ਸਿਆਣਦਾ 

ਤੂੰ ਮੇਰੀ ਰੂਹ ਦੀਆਂ ਰਮਜ਼ਾਂ ਪਛਾਣਦਾ 

ਬਿਨਾਂ ਦੱਸਿਆਂ ਹੀ ਸਭ ਕੁਝ ਜਾਣਦਾ 

ਤੇ ਸਭ ਕੁਝ ਹੀ ਲਗਨੈਂ

ਕੀ ਕਹਿ ਕੇ ਬੁਲਾਵਾਂ ਤੈਨੂੰ 

ਤੂੰ ਮੇਰਾ ਕੀ ਲਗਨੈਂ 

ਹਾਏ ਮੈਂ ਕਿੰਜ ਸਮਝਾਵਾਂ ਤੈਨੂੰ 

ਤੂੰ ਮੇਰਾ ਕੀ ਲਗਨੈਂ। 

📝 ਸੋਧ ਲਈ ਭੇਜੋ