ਜਿੰਨਾ ਵੀ

ਤੈਨੂੰ ਭੁੱਲਣ ਦੀ

ਕੋਸ਼ਿਸ਼ ਕੀਤੀ

ਸਭ ਬੇਕਾਰ ਗਈ

 

ਉੰਨਾ

ਹੋਰ ਸਿਰ ਚੜ੍ਹ ਕੇ

ਬੋਲੀ ਤੇਰੀ ਯਾਦ

 

ਹੁਣ ਲੱਗਦਾ

ਤੈਨੂੰ ਯਾਦ ਕਰਾਂ

ਅੰਤਾਂ ਦਾ ਯਾਦ

 

ਤੈਨੂੰ

ਅੰਤਾਂ ਦਾ ਯਾਦ ਕਰਾਂ

ਤਾਂ ਕਿ

ਤੈਨੂੰ

ਭੁੱਲ ਸਕਾਂ.....।

📝 ਸੋਧ ਲਈ ਭੇਜੋ