ਕੀ ਮਾਂ ਨੇ ਗੈਂਗਸਟਰ ਜੰਮਿਆ ਏ?

ਮੈ ਕੁੱਖੋਂ ਜਨਮ ਦਿੱਤਾ,ਕੋਈ ਅਪਰਾਧੀ ਨਹੀ ਸੀ।

ਮਾਂ ਮਾਝਾ ਦੁੱਧ ਪੀਂਦਾ,ਨਸ਼ੇ ਦਾ ਆਦੀ ਨਹੀ ਸੀ।

ਬੇਰੁਜ਼ਗਾਰ ਸੀ ਘੁੰਮਦਾ,ਨੌਕਰੀ ਕੋਲ ਨਹੀ ਸੀ।

ਸਰਕਾਰਾਂ ਤਾਹੀ ਪਹੁੰਚਦੇ,ਉਸਦੇ ਬੋਲ ਨਹੀ ਸੀ।

ਮਜਬੂਰੀਆਂ ਤੱਕ,ਕੁ ਧਨਾਢਾਂ ਸਾਨੂੰ ਰਾਹ ਦਿੱਤਾ।

ਸੀ ਦਿੱਖਦੀ ਜ਼ਿੰਦਗੀ ਭਾਵੇ,ਅੰਤ ਨੂੰ ਫਾਹ ਦਿੱਤਾ। 

ਗੈਰਕਾਨੂੰਨੀ ਕੰਮ ਕਰਵਾਉਦੇ,ਰਾਹ ਉਜਾੜੇ ਦਾ।

ਪੁੱਤਰ ਮਰਦੇ ਕਮੀਆਂ ਦੇ,ਤਾਂ ਸੁੱਖ ਰਜਵਾੜੇ ਦਾ।

ਔਲਾਦਾਂ ਦੇ ਪੱਖ ਵਿੱਚ,ਮਾਂ ਤਾਂ ਫਿਰ ਮਾਂ ਹੁੰਦੀ ਏ।

ਤੱਪਦੀ ਚਿਖ਼ਾ ਤੱਕ,ਮਾਂ ਦੀ ਮੌਤ ਥਾਂ ਹੁੰਦੀ ਏ।

ਦੋਸ਼ ਨਾ ਕੋਈ ਮੇਰਾ,ਫਿਰ ਵੀ ਪੁੱਤ ਖੋ ਗਿਆ ਏ।

ਤੈਥੋਂ ਵੀ ਭੈਣੇ ਨੀ,ਤੇਰਾ ਚੰਨ ਓਹਲੇ ਹੋ ਗਿਆ ਏ।

ਦੋਹਾਂ ਦੀ ਝੋਲੀ ਖਾਲੀ,ਕਹਿੰਦੇ ਕੱਡੀਏ ਹਾੜ੍ਹੇ ਨੀ?

ਕੁੱਝ ਰਜਵਾੜੇ ਕਰ ਗਏ,ਦੋ ਘਰਦੇ ਉਜਾੜੇ ਨੀ।

📝 ਸੋਧ ਲਈ ਭੇਜੋ