ਕੀ ਰਹੀ ਮਸਜਿਦ ਤੇ

ਕੀ ਰਹੀ ਮਸਜਿਦ ਤੇ ਕੀ ਮੰਦਰ ਰਿਹਾ

 ਰੱਬ ਲਈ ਕਿਧਰੇ ਨਾ ਕੋਈ ਘਰ ਰਿਹਾ 

ਕਿਸ ਜਗਾ ਪੰਛੀ ਬਣਾਏ ਆਲ੍ਹਣਾ

 ਬਿਰਖ ਉਪਰ ਇਕ ਨਾ ਪੱਤਰ ਰਿਹਾ 

ਨਾ ਰਿਹਾ ਦਰਿਆ ਤੇ ਨਾ ਸਾਗਰ ਰਿਹਾ

 ਤਰਨ ਵਾਲਾ ਰੇਤ ਵਿਚ ਹੀ ਤਰ ਰਿਹਾ 

ਬਚ ਗਿਆ ਤਾਂ ਸਿਰਫ ਬਸ ਨੰਗੇਜ਼ 

ਹੀ ਨਾ ਰਿਹਾ ਰੇਸ਼ਮ ਤੇ ਨਾ ਖੱਦਰ ਰਿਹਾ 

ਓਸ ਦੁਨੀਆਂ ਚੋਂ ਕਿਸੇ ਨੂੰ ਕੀ ਮਿਲੂ 

ਜਦ ਕੋਈ ਨਾ ਪ੍ਰਸ਼ਨ ਨਾ ਉੱਤਰ ਰਿਹਾ 

ਹੁਣ ਕਿਵੇਂ ਧੜਕੇ ਭਲਾ ਸ਼ਬਦਾਂ ' ਰੂਹ

 ਹੁਣ ਕੋਈ ਨਾ ਖਤ ਰਿਹਾ ਪੱਤਰ ਰਿਹਾ 

ਫਸ ਗਿਆ ਚੱਕਰੀਂ ਸੁਰਿੰਦਰ ਇਸ ਤਰ੍ਹਾਂ

 ਕਿ ਬਕਾਇਆ ਕੋਈ ਨਾ ਚੱਕਰ 

📝 ਸੋਧ ਲਈ ਭੇਜੋ