ਕੀ ਤਿੱਤਰ ਕੀ ਮੋਰ ਨੇ ਸਾਰੇ

ਕੀ ਤਿੱਤਰ ਕੀ ਮੋਰ ਨੇ ਸਾਰੇ 

ਅੰਦਰ ਖਾਤੇ ਚੋਰ ਨੇ ਸਾਰੇ

ਢਿੱਡ ਕੁਰਸੀ ਤੇ ਨਾਂ ਤੋਂ ਹੱਟ ਕੇ

ਦੱਸੋ ਕਾਹਦੇ ਸ਼ੋਰ ਨੇ ਸਾਰੇ

ਅਕਲਾਂ ਨਈਂ ਘਾਹ ਚਰਨੇ ਛੱਡੇ

ਤਾਂ ਤੇ ਅੱਜ ਵੀ ਢੋਰ ਨੇ ਸਾਰੇ

ਤੂੰ ਏਂ ਖੰਡ ਪਤਾਸਾ ਮਤਲਬ 

ਬਾਕੀ ਤੇ ਫਿਰ ਭੋਰ ਨੇ ਸਾਰੇ

ਜਿੰਨੇ ਵੀ ਨੇ ਜਿਹੜੇ ਵੀ ਨੇ

ਰੰਗ ਹਾਲੇ ਕਮਜ਼ੋਰ ਨੇ ਸਾਰੇ

ਚੜ੍ਹਦੇ ਤੋਂ ਅੱਜ ਲਹਿੰਦੇ ਤੀਕਰ 

ਕੰਮ ਹੋਰ ਦੇ ਹੋਰ ਨੇ ਸਾਰੇ

ਵਧਣਾ ਸੀ ਕੌੜ ਚੁਫ਼ੇਰੇ 

ਗੁੜ੍ਹ ਜੋ ਦਿੱਤੇ ਖੋਰ ਨੇ ਸਾਰੇ

ਸਮਝ ਨਈਂ ਆਉਂਦੀ ਇੱਕ ਦੂਜੇ ਦੀ

ਟੁਰਦੇ ਪਏ ਕਿਉਂ ਟੋਰ ਨੇ ਸਾਰੇ

📝 ਸੋਧ ਲਈ ਭੇਜੋ