ਕਿੱਦਾਂ ਅੱਗ ਨੂੰ ਰੱਖਾਂ ਨਾਲ

ਕਿੱਦਾਂ ਅੱਗ ਨੂੰ ਰੱਖਾਂ ਨਾਲ

ਮੈਂ ਤਾਂ ਰਹਿਨਾਂ ਕੱਖਾਂ ਨਾਲ

ਸੁਫਨੇ ਦੇ ਵਿੱਚ ਤੱਕਿਆ ਚਾਨਣ

ਮੈਂ ਰਾਤੀਂ ਬੰਦ ਅੱਖਾਂ ਨਾਲ

ਅੱਗੇ ਹੋਕੇ ਵੈਰ ਕਮਾਇਆ

ਲੱਖਾਂ ਪਿੱਛੇ ਲੱਖਾਂ ਨਾਲ

ਇਹਨਾਂ ਜੀਭ ਤੇ ਲੜ ਜਾਣਾ

ਕਾਹਨੂੰ ਲੜਦੈਂ ਮੱਖਾਂ ਨਾਲ

ਸ਼ੀਸ਼ੇ ਤਿੜਕਾਂ ਖਾਵਣ ਔਲਖ

ਉਹਦੇ ਮੁੱਖ ਦੀਆਂ ਦੱਖਾਂ ਨਾਲ

📝 ਸੋਧ ਲਈ ਭੇਜੋ