ਕਿੱਕਰਾਂ ਨੂੰ ਕਰਕੇ ਤੂੰ ਗੁੱਲ ਹਾਣੀਆਂ
ਵੇ ਹੁਣ ਲੱਭਦੈਂ, ਲੱਭਦੇਂ ਤੂੰ ਕਿੱਕਰਾਂ ਦੇ ਫੁੱਲ ਹਾਣੀਆ
ਵੇ ਹੁਣ ਲੱਭਦੈਂ...................................
ਕਿੰਨੀ ਸੋਹਣੀ ਡੱਬੀ ਤੇਰੀ ਛਾਂ ਕਿੱਕਰੇ
ਚਰਖਾ ਮਾਂ ਕੱਤਦੀ, ਦੁਪਹਿਰ ਸਿਖਰੇ
ਛਾਂਵੇ ਪੜ੍ਹਿਆ, ਪੜ੍ਹਿਆ ਗਿਆ ਹੈ ਸਭ ਰੁਲ਼ ਹਾਣੀਆਂ
ਵੇ ਹੁਣ ਲੱਭਦੈਂ, ਲੱਭਦੈਂ ਤੂੰ ਕਿੱਕਰਾਂ ਦੇ ਫੁੱਲ ਹਾਣੀਆਂ
ਵੇ ਹੁਣ ਲੱਭਦੈਂ...................................
ਤੁਕਲੇ ਸੀ ਉਹਦੇ, ਤੋੜ-ਤੋੜ ਲੰਘਦੇ
ਦਰੀਆਂ ਦੇ ਸੱਕ ਉਹਦੇ ਰੰਗ ਬਣਦੇ
ਗਿਓਂ ਦਾਤਣ, ਦਾਤਣ-ਦੰਦਾਸੇ ਉਹਦੇ ਭੁੱਲ ਹਾਣੀਆਂ
ਵੇ ਹੁਣ ਲੱਭਦੈਂ, ਲੱਭਦੈਂ ਤੂੰ ਕਿੱਕਰਾਂ ਦੇ ਫੁੱਲ ਹਾਣੀਆਂ
ਵੇ ਹੁਣ ਲੱਭਦੈਂ...................................
ਸਿੱਧਾ ਨਹਿਰੇ-ਨਹਿਰ ਪੈ ਜਾ, ਜਾਂ ਸੂਏ ਦੇ ਕੋਲ਼ ਬਹਿਜਾ।
ਕੁਦਰਤ ਅੱਗੇ ਕਰ ਅਰਜੋਈ, ਤੈਥੋਂ ਜੋ ਗ਼ਲਤੀ ਹੈ ਹੋਈ।
ਮੁਾਫ਼ ਕਰਦੂ, ਕਰਦੂ ਉਹ ਤੇਰੀ ਸਭ ਭੁੱਲ ਹਾਣੀਆਂ।
ਆਪੇ ਲਾ ਦੇਊ, ਲਾ ਦੇਊ ਕਿੱਕਰਾਂ ਉਹ ਕੁੱਲ ਹਾਣੀਆਂ।
ਵੇ ਹੁਣ ਲੱਭ ਨਾ, ਲੱਭ ਨਾ ਤੂੰ ਕਿੱਕਰਾਂ ਦੇ ਫੁੱਲ ਹਾਣੀਆਂ।