ਕਿੰਨਾ ਸ਼ਾਂਤ ਹੈ ਨਾ

ਕਿੰਨਾ ਸ਼ਾਂਤ ਹੈ ਨਾ,

ਤੇਰਾ ਸ਼ਹਿਰ,

ਜਮਾਂ ਤੇਰੀ ਚੁੱਪ ਵਰਗਾ,

ਕਿੰਨਾ ਕੁਝ ਦੱਬੀ ਬੈਠਾ,

ਆਪਣੇ ਅੰਦਰ,

ਐਪਰ ਅਹਿਸਾਸ!

ਤੇਰੇ ਵਾਂਗੂੰ,

ਇਹ ਵੀ ਕਿਸੇ ਨੂੰ,

ਨਹੀਂ ਹੋਣ ਦਿੰਦਾ।

📝 ਸੋਧ ਲਈ ਭੇਜੋ