ਕਿਓਂ ਨੇ ਕਾਹਲੇ ਬੰਦੇ

ਐਨੇ ਕਿਓਂ ਨੇ ਕਾਹਲੇ ਬੰਦੇ

ਟਲ਼ਦੇ ਵੀ ਨਈਂ ਟਾਲ਼ੇ ਬੰਦੇ

ਓਦਣ ਮੈਨੂੰ ਕੋਈ ਨੀ ਮਿਲਿਆ

ਜਿੱਦਣ ਵੀ ਮੈਂ ਭਾਲੇ ਬੰਦੇ

ਹਜੇ ਤੇ ਇਨ੍ਹਾਂ ਹੋਰ ਸੀ ਜੀਣਾ

ਪਰ ਫ਼ਿਕਰਾਂ ਨੇ ਖਾ ਲੇ ਬੰਦੇ

ਤੇ ਤੇਰੇ ਨੇੜੇ ਹੋ-ਹੋ ਬਹਿੰਦੇ

ਵਿਰਲੇ ਕਿਸਮਤ ਵਾਲੇ ਬੰਦੇ

ਧੰਨ ਧਰਤੀ ਨੂੰ ਮੱਥਾ ਟੇਕਾਂ

ਜੀਹਨੇ ਯਾਰ ਸੰਭਾਲੇ ਬੰਦੇ

📝 ਸੋਧ ਲਈ ਭੇਜੋ