ਕਿਉਂ ਮੰਗਦੇ ਅਰਦਾਸ ਕਰ

 ਭਰੇ ਖ਼ਜ਼ਾਨੇ ਸਾਹਿਬ ਦੇ, ਦਿਨ-ਰਾਤ ਉਹ ਵੰਡੇ।

 ਫੇਰ ਕਿਉਂ ਮੰਗਦੇ ਅਰਦਾਸ ਕਰ, ਕਿ ਮਿਹਰਾਂ ਕਰ।

 ਕਿਉਂ ਨਹੀਂ ਕਰਦੇ ਸ਼ੁਕਰਾਨਾ, ਕਿ ਬਖਸ਼ੀ ਬੁੱਧੀ

 ਵੱਸਦੇ ਵਿੱਚ ਮਨ ਮੰਦਿਰ ਦੇ, ਇਤਬਾਰ ਵੀ ਕਰ।

 ਤੂੰ ਕੁਦਰਤ ਦੇ ਹਰ ਅੰਸ਼ ਦੀ ਬੇਅਦਬੀ ਕਰਦੈਂ

 ਉਹਦੇ ਲਾਏ ਰੁੱਖ਼ ਨੂੰ ਵੱਢ, ਦਾਤਰ ਮੁੱਠ ਘੜਦੇ

 ਉਸ ਫੜ੍ਹ ਜਦ ਉਸਨੂੰ ਵੱਢਦੈਂ, ਲੱਗਦਾ ਨਹੀਂ ਡਰ?

 ਮਰੇ ਜ਼ਮੀਰ ਜਗਾਉਣ ਲਈ, ਅਰਦਾਸੇ ਕਰ।

 ਕੁਦਰਤ ਉਹਦੀ ਮਾਣ, ਛੱਡ ਕੇ ਬੇ-ਅਦਬੀਆਂ।

 ਆਖ ਤੇਰੇ ਭਾਣੇ ਰਹਾਂਗੇ, ਸਾਹਿਬ ਹੁਕਮ ਤੂੰ ਕਰ।

 ਹਰ ਕਿਣਕੇ ਵਿੱਚ ਵੱਸਣਿਆਂ, ਹਰ ਤੇਰੀ ਨਿਸ਼ਾਨੀ

 ਦਰਸ ਵਿਖਾ ਕੇ ਸਰਬ ਨੂੰ ਨਿਹਾਲ ਤੂੰ ਕਰ।

 ਓਏ ਦੇ ਬੋਹਥਿਆ, ਤੇਰੀ ਨਜ਼ਰ ਦੇ ਸਦਕੇ

 ਜ਼ਰੇ-ਜ਼ਰੇ ਵਿੱਚ ਵੱਸਦੇ, ਹਰਿ ਰਿਹਾ ਸਭ ਹਰ।

📝 ਸੋਧ ਲਈ ਭੇਜੋ