ਨਿੱਸਲ ਦੇਹ ਨੂੰ 

ਨਿਸਫਲ ਸੋਚਾ

ਦੀ ਜੋ ਸੋਂਕ ਜਹੀ ਲੱਗੀ ਹੈ 

ਤਨ ਦੇ ਤੇਹ ਨੂੰ

ਇਸਨੇ ਮਿੱਟੀ ਕਰ ਦੇਣਾ ਹੈ 

ਸੰਸੇ ਨਾਲ ਸਰਾਪੀ ਸੁਰਤ ਸਮਾਧੀ 

ਕਿਸਨੂੰ ਕਾਹਦਾ ਵਰ ਦੇਣਾ ਹੈ।

ਇੰਝ ਹੋਇਆ ਤਾਂ ਕੀ ਹੋਏਗਾ 

ਏਦਾਂ ਕਿੱਦਾਂ ਜੀ ਹੋਏਗਾ।

ਅਮਲਾਂ ਬਾਝ ਖ਼ਿਆਲ ਜੰਗਾਲੇ 

ਰੂਹ ਹੰਘਾਲਣ

ਹੱਡ ਧੁੱਖਦੇ ਜਿਉਂ ਭਿੱਜਿਆ ਬਾਲਣ

ਮਰਗ ਨਹੀਂ ਮੁਕਤੀ ਦਾ ਮਾਰਗ 

ਨਾ ਕਤਰੇ ਨਾ ਸਾਗਰ ਥੀਣਾ

ਮਿਹਨਤ ਸਦਕੇ ਸਫਲਾ ਜੀਣਾ 

ਕਾਰਜ ਕਰੀਏ

ਕਿਰਤ ਕਮਾਈ ਅੰਨ ਜਲ ਹੋਵੇ

ਅੰਮ੍ਰਿਤ ਵਰਗਾ

ਕਰਨੀ ਦਾ ਮਿੱਠਾ ਫਲ ਹੋਵੇ।

📝 ਸੋਧ ਲਈ ਭੇਜੋ