ਕਿਰਦੇ ਜਾਂਦੇ ਸਵਾਸ ਕੀ ਕਰੀਏ।
ਏਸ ਮਿੱਟੀ ਤੋਂ ਆਸ ਕੀ ਕਰੀਏ।
ਕੋਈ ਕਾਰਨ ਸਮਝ ਨਹੀਂ ਆਉਂਦਾ,
ਦਿਲ ਕਿਉਂ ਏਨਾ ਉਦਾਸ ਕੀ ਕਰੀਏ।
ਮੂੰਹ ਮੁਲਾਹਜ਼ਾ ਹੀ ਰਹਿ ਗਿਆ ਹੈ ਜਦ,
ਬਾਤ ਹੁਣ ਦਿਲ ਦੀ ਖਾਸ ਕੀ ਕਰੀਏ।
ਗੱਲ ਹੋਵੇ ਜੇ ਮਿਲੀਏ ਆਪਾਂ ਵੀ,
ਮਿਲਦੇ ਨੇ ਦੋ ਲਿਬਾਸ ਕੀ ਕਰੀਏ।
ਜੋੜ ਲਈਏ ਜੇ ਹੋਣ ਕੁਝ ਤੰਦਾਂ,
ਉਲਝੀ ਤਾਣੀ ਨੂੰ ਰਾਸ ਕੀ ਕਰੀਏ।